ਰਾਜਪੁਰਾ, 3 ਮਾਰਚ 2025 – ਆਪਣੀ 5ਵੀਂ ਵਾਰਸ਼ਿਕਤਾ ਦੇ ਉਤਸਵ ਵਿੱਚ ਦਿੱਲੀ ਪਬਲਿਕ ਸਕੂਲ (ਡੀ.ਪੀ.ਐੱਸ) ਰਾਜਪੁਰਾ ਨੇ ਆਪਣਾ ਪਹਿਲਾ ਵਾਰਸ਼ਿਕ ਉਤਸਵ – ‘ਦ ਕ੍ਰਿਮਸਨ ਕਾਰਨੀਵਲ’ ਦੇ ਰੂਪ ਵਿੱਚ ਮਨਾਇਆ। ਇਹ ਕਾਰਜਕ੍ਰਮ ਖੇਡਾਂ, ਮਨੋਰੰਜਨ, ਪ੍ਰਤੀਯੋਗਿਤਾਵਾਂ ਅਤੇ ਇਨਾਮਾਂ ਨਾਲ ਭਰਪੂਰ ਸੀ, ਜਿਸ ਵਿੱਚ ਵਿਦਿਆਰਥੀਆਂ, ਮਾਪਿਆਂ, ਅਧਿਆਪਕਾ ਅਤੇ ਸਮੂਹਕ ਸਮਾਜ ਨੂੰ ਇੱਕ ਖੁਸ਼ੀ ਭਰੇ ਮਾਹੌਲ ਵਿੱਚ ਇਕੱਠੇ ਹੋ ਕੇ ਅਨੰਦ ਮਾਨਣ ਦਾ ਮੌਕਾ ਮਿਲਿਆ।
ਇਸ ਉਤਸਵ ਦੀ ਅਧਿਆਕਸ਼ਤਾ ਡੀ.ਪੀ.ਐੱਸ ਰਾਜਪੁਰਾ ਦੀ ਪ੍ਰੋ-ਵਾਈਸ ਚੇਅਰਪਰਸਨ ਡਾ. ਗੁਨਮੀਤ ਬਿੰਦਰਾ ਨੇ ਕੀਤੀ, ਜਿਨ੍ਹਾਂ ਦੇ ਦੂਰਦਰਸ਼ੀ ਨੇਤ੍ਰਤਵ ਨੇ ਸੰਸਥਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਉਤਸਵ ਵਿਸ਼ੇਸ਼ ਰੂਪ ਵਿੱਚ ਇਸ ਲਈ ਵੀ ਖਾਸ ਸੀ ਕਿਉਂਕਿ ਇਹ ਸਕੂਲ ਦੇ ਪੰਜ ਸਫਲ ਸਾਲਾਂ ਦੀ ਯਾਤਰਾ ਨੂੰ ਦਰਸਾਉਂਦਾ ਹੈ।

‘ਦ ਕ੍ਰਿਮਸਨ ਕਾਰਨੀਵਲ’ ਵਿੱਚ ਕਈ ਖੇਡ ਸਟਾਲ, ਰੋਮਾਂਚਕ ਘੁੜਸਵਾਰੀ ਅਤੇ ਵੱਖ-ਵੱਖ ਸੁਆਦਿਸ਼ਟ ਖਾਣੇ ਦੇ ਸਟਾਲ ਸ਼ਾਮਲ ਸਨ। ਵੱਖ-ਵੱਖ ਆਕਰਸ਼ਣਾਂ ਵਿੱਚੋਂ ਇੱਕ ਬੇਬੀ ਸ਼ੋ ਸੀ, ਜਿੱਥੇ ਸਭ ਤੋਂ ਛੋਟੇ ਬੱਚਿਆਂ ਨੇ ਆਪਣੀ ਅਦਭੁਤ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਕਾਰਨੀਵਲ ਵਿੱਚ “ਹੈਪੀਨਸ ਇਜ਼” ਕਾਰਨਰ ਬਣਾਇਆ ਗਿਆ ਜਿਸ ਵਿੱਚ ਹਾਜ਼ਿਰ ਲੋਕਾਂ ਨੇ ਖੁਸ਼ੀ ਦੀਆਂ ਆਪਣੀਆਂ ਵਿਅਕਤੀਗਤ ਪਰਿਭਾਸ਼ਾਵਾਂ ਦਿੱਤੀਆਂ, ਜਿਸ ਨਾਲ ਪੂਰੇ ਕਾਰਜਕ੍ਰਮ ਵਿੱਚ ਸਕਾਰਾਤਮਕਤਾ ਅਤੇ ਅਨੰਦ ਫੈਲ ਗਿਆ। ਇਸ ਉਤਸਵ ਵਿੱਚ ਪੇਂਟਿੰਗ, ਟੈਲੈਂਟ ਹੰਟ, ਕਪਲ ਗੇਮਜ਼ ਅਤੇ ਕਈ ਤੰਬੋਲਾ ਸੈਸ਼ਨ ਵੀ ਆਯੋਜਿਤ ਕੀਤੇ ਗਏ ਜਿਸ ਵਿੱਚ ਸਾਰੇ ਉਮਰ ਦੇ ਵਰਗਾਂ ਲਈ ਉਤਸਾਹ ਬਣਿਆ ਰਿਹਾ। ਸ਼ਾਮ ਦਾ ਮੁੱਖ ਆਕਰਸ਼ਣ ਲੱਕੀ ਡ੍ਰਾ ਸੀ, ਜਿਸ ਵਿੱਚ 23 ਤੋਂ ਵੱਧ ਗ੍ਰੈਂਡ ਇਨਾਮ ਸ਼ਾਮਲ ਸਨ, ਜਿਨ੍ਹਾਂ ਵਿੱਚ ਆਈ.ਐਫ.ਬੀ ਵਾਸ਼ਿੰਗ ਮਸ਼ੀਨ, ਰੇਫ੍ਰੀਜਰੇਟਰ, ਏਅਰ ਫ੍ਰਾਇਰ, ਸਟਡੀ ਟੇਬਲ, ਈਅਰ ਪੋਡਜ਼ ਅਤੇ ਹੋਰ ਬਹੁਤ ਕੁਝ ਸ਼ਾਮਲ ਸੀ। ਜਿੱਤਣ ਵਾਲਿਆਂ ਦੀ ਘੋਸ਼ਣਾ ਮੰਚ ‘ਤੇ ਕੀਤੀ ਗਈ ਜਿਸ ਨਾਲ ਉਤਸਾਹ ਅਤੇ ਜਸ਼ਨ ਦਾ ਇੱਕ ਰੋਮਾਂਚਕ ਮਾਹੌਲ ਬਣ ਗਿਆ।
‘ਦ ਕ੍ਰਿਮਸਨ ਕਾਰਨੀਵਲ’ ਡੀ.ਪੀ.ਐੱਸ ਰਾਜਪੁਰਾ ਦੀ ਸਫਲ ਯਾਤਰਾ ਦਾ ਪ੍ਰਤੀਕ ਸੀ, ਜਿਸ ਦੀ ਸਫਲਤਾ ਦਾ ਨਤੀਜਾ ਸਮੂਹਿਕ ਵਰਗ ਸੀ, ਜਿਨ੍ਹਾਂ ਦੀ ਹੱਸੀ ਦੀ ਗੂੰਜ ਅਤੇ ਚਾਰੋ ਪਾਸਿਓ ਜਸ਼ਨ ਦੀ ਭਾਵਨਾ ਨਾਲ ਕਾਰਜਕ੍ਰਮ ਸਫਲ ਰਿਹਾ। ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਗੀਤਿਕਾ ਚੰਦਰਾ ਜੀ ਨੇ ਸਮੂਹਿਕ ਵਰਗ ਦਾ ਧੰਨਵਾਦ ਕੀਤਾ ਅਤੇ ਆਪਣੇ ਸੰਦੇਸ਼ ਵਿੱਚ ਇਹ ਦੱਸਿਆ ਕਿ ਡੀ.ਪੀ.ਐੱਸ ਰਾਜਪੁਰਾ ਅੱਗੇ ਵੀ ਅਜਿਹੇ ਕਈ ਉਤਸਵਾਂ ਦੀ ਉਡੀਕ ਕਰ ਰਿਹਾ ਹੈ ਜੋ ਆਪਣੀ ਉੱਤਮਤਾ ਅਤੇ ਏਕਤਾ ਦੀ ਵਿਰਾਸਤ ਨੂੰ ਜਾਰੀ ਰੱਖੇਗਾ।