ਸਾਬਕਾ ਮਿਲੀਟੈਂਟ ਨਰਾਇਣ ਸਿੰਘ ਚੌੜਾ ਕਹੇ ਜਾਣ ਵਾਲੇ ਵਿਅਕਤੀ ਨੇ ਬੁੱਧਵਾਰ ਨੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਉਸ ਸਮੇਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਬਾਹਰ ਆਪਣੀ ਧਾਰਮਿਕ ਸਜ਼ਾ ਦੇ ਹਿੱਸੇ ਵਜੋਂ ਗਾਰਡ ਡਿਊਟੀ ‘ਤੇ ਬੈਠੇ ਸਨ।
ਚੌੜਾ, ਨੂੰ ਪਹਿਲਾਂ 2004 ਵਿੱਚ ਆਰਮਜ਼ ਐਕਟ ਦੇ ਇੱਕ ਕੇਸ ਵਿੱਚ ਦੋਸ਼ੀ ਪਾਇਆ ਗਿਆ ਸੀ। ਚੌੜਾ, ਜੋ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਲ ਸਬੰਧਤ ਹੈ, 2018 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਦੋਂ ਤੋਂ ਦਲ ਖਾਲਸਾ ਅਤੇ ਹੋਰ ਸਮੂਹਾਂ ਨਾਲ ਕੰਮ ਕਰ ਰਿਹਾ ਹੈ।
1982 ਵਿੱਚ ਕੰਵਰ ਸਿੰਘ ਧਾਮੀ ਵੱਲੋਂ ਬਣਾਈ ਗਈ ਅਕਾਲ ਫੈਡਰੇਸ਼ਨ ਦੇ ਸੈਕਿੰਡ ਇਨ ਕਮਾਂਡ ਨਰੈਣ ਸਿੰਘ ਚੌੜਾ ਖ਼ਿਲਾਫ਼ 20 ਤੋਂ ਵੱਧ ਕੇਸ ਦਰਜ ਹਨ।