ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਕਾਲਜ ਮੈਨੇਜਮੈਂਟ ਦੀ ਸਰਪ੍ਰਸਤੀ ਅਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ , ਪਟਿਆਲਾ ਦੀ ਅੰਤਰ ਕਾਲਜ ਕੁਸ਼ਤੀ ਚੈਂਪੀਅਨਸ਼ਿਪ- 2024 ਸਫ਼ਲਤਾਪੂਰਵਕ ਕਰਵਾਈ ਗਈ। ਇਹ ਚੈਂਪੀਅਨਸ਼ਿਪ ਜਿਸ ਦਾ ਆਗਾਜ਼ 8 ਨਵੰਬਰ ਨੂੰ ਹੋਇਆ ਸੀ, ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਧੀਨ ਆਉਂਦੇ 30 ਤੋਂ ਵੱਧ ਕਾਲਜਾਂ ਦੇ ਪਹਿਲਵਾਨਾਂ (ਮੁੰਡੇ-ਕੁੜੀਆਂ) ਨੇ ਭਾਗ ਲੈਂਦਿਆ ਅਪਣੀ ਕਲਾ ਦੇ ਜੌਹਰ ਦਿਖਾਏ। ਪਟੇਲ ਕਾਲਜ ਦਾ ਖੇਡ ਵਿਭਾਗ ਜਿਸ ਵਿੱਚ ਡਾ. ਮਨਦੀਪ ਕੌਰ, ਮੁਖੀ ਖੇਡ ਵਿਭਾਗ , ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਤੇ ਕੋਚ ਹਰਪ੍ਰੀਤ ਸਿੰਘ ਸ਼ਾਮਲ ਹਨ , ਵੱਲੋਂ ਸਾਰੇ ਪ੍ਰੋਗਰਾਮ ਨੂੰ ਵਿਧੀਵਤ ਤਰੀਕੇ ਨਾਲ ਆਯੋਜਿਤ ਕੀਤਾ ਗਿਆ।
ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੀਨੀਅਰ ਕੋਚ ਅਵਤਾਰ ਸਿੰਘ ਪੁੱਜੇ। ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ 125 ਕਿਲੋ , 96 ਕਿਲੋ 92 ਕਿਲੋ , 86 ਕਿਲੋ ਭਾਰ ਵਰਗ ਤੋਂ ਇਲਾਵਾ ਹੋਰ ਭਾਰ ਵਰਗਾਂ ਦੇ ਵੀ ਮੁਕਾਬਲੇ ਹੋਏ ।ਇਸ ਤੋਂ ਇਲਾਵਾ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਗਏ। ਪਹਿਲੇ ਦਿਨ ਜੇਤੂ ਟੀਮਾਂ ਦੇ ਮੁਕਾਬਲੇ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੇ । ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੇ ਸ਼ਸ਼ੋਬਿਤ ਸਿੰਘ ਨੇ 97 ਕਿਲੋ ਭਾਰ ਵਰਗ ਵਿੱਚ ਚਾਂਦੀ , ਰਜਨੀ ਨੇ 58 ਕਿਲੋ ਭਾਰ ਵਰਗ ਵਿੱਚ ਚਾਂਦੀ , ਨਰਿੰਦਰਪਾਲ ਸਿੰਘ ਨੇ 82 ਕਿਲੋ ਭਾਰ ਵਰਗ ਵਿੱਚ ਕਾਂਸੇ, ਵਿਨੈ ਬਾਵਾ 63 ਕਿਲੋ ਭਾਰ ਵਰਗ ਵਿੱਚ ਕਾਂਸੇ , ਸੁਸ਼ੀਲ ਕੁਮਾਰ ਨੇ 55 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਹਾਸਲ ਕੀਤਾ । ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ਵਿਚ ਖੇਡ ਦਰਸ਼ਕ ਹਾਜ਼ਰ ਸਨ ।