ਰਾਜਪੁਰਾ, 12 ਦਸੰਬਰ, 2024: ਦਿੱਲੀ ਪਬਲਿਕ ਸਕੂਲ ਰਾਜਪੁਰਾ ਨੇ ਆਪਣੇ ਬੇਮਿਸਾਲ ਨਾਟਕ “ਦ ਲਾਇਨ ਕਿੰਗ” ਦੇ ਮੰਚਨ ਨਾਲ ਨਾਟਕੀਆ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕੀਤਾ। ਸਕੂਲ ਵਿੱਚ ਆਯੋਜਿਤ ਇਹ ਕਾਰਜਕ੍ਰਮ ਦਰਸ਼ਕਾਂ ਨੂੰ ਬੇਹੱਦ ਮੋਹਿਤ ਕਰ ਗਿਆ। ਇਹ ਨਾਟਕ ਹਿੰਮਤ, ਜ਼ਿੰਮੇਵਾਰੀ ਅਤੇ ਪਰਿਵਾਰ ਦੇ ਸ਼ਾਸ਼ਵਤ ਸੰਦੇਸ਼ ਨੂੰ ਉਜਾਗਰ ਕਰਦਾ ਹੈ।
ਡੀ.ਪੀ.ਐਸ ਰਾਜਪੁਰਾ ਦੇ ਵਿਦਿਆਰਥੀਆਂ ਨੇ ਅਫਰੀਕੀ ਸਵਾਨਾ ਨੂੰ ਜਿਵੇਂ ਜਿਊਂਦਾ ਕਰ ਦਿੱਤਾ। ਸ਼ਾਨਦਾਰ ਅਦਾਕਾਰੀ, ਸੁੰਦਰ ਨਾਚਾਂ, ਅਤੇ ਵਿਸ਼ੇਸ਼ ਡਿਜ਼ਾਇਨ ਕੀਤੀਆਂ ਪੋਸ਼ਾਕਾਂ ਨਾਲ, ਵਿਦਿਆਰਥੀਆਂ ਨੇ ਸਾਰੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਹਰੇਕ ਦ੍ਰਿਸ਼ ਵਿੱਚ ਮਹੀਨਿਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਟੀਮਵਰਕ ਸਪਸ਼ਟ ਦਿੱਸ ਰਿਹਾ ਸੀ।
ਮੰਚ ਸਜਾਵਟ, ਸੁਰੀਲਾ ਸੰਗੀਤ ਅਤੇ ਸ਼ਾਨਦਾਰ ਪ੍ਰਬੰਧ ਸਕੂਲ ਦੇ ਵਿਦਿਆਰਥੀਆਂ ਵਿਚ ਰਚਨਾਤਮਕਤਾ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੇ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਪ੍ਰੋਗਰਾਮ ਦੀ ਮੁੱਖ ਮਹਿਮਾਨ ਰਾਸ਼ਟਰੀ ਪੱਧਰ ਦੀ ਇਕ ਖਿਡਾਰਨ ਮਿਸ ਚਿਤਰਾਸ਼ੀ ਰਾਵਤ ਨੇ ਆਪਣੇ ਪਤੀ ਮਿਸਟਰ ਧ੍ਰੁਵਦਿੱਤਿਆ ਭਗਵਾਨਾਨੀ ਦੇ ਨਾਲ ਪਹੁੰਚ ਕੇ ਬੱਚਿਆਂ ਨੂੰ ਪ੍ਰੋਤਸਾਹਿਤ ਕੀਤਾ ।
ਮਿਸ ਚਿਤਰਾਸ਼ੀ ਰਾਵਤ, ਜੋ ਚੱਕ ਦੇ! ਇੰਡੀਆ ਵਿੱਚ ਕੋਮਲ ਚੌਟਾਲਾ ਦੇ ਕਿਰਦਾਰ ਲਈ ਪ੍ਰਸਿੱਧ ਹਨ ਉਹਨਾਂ ਨੇ ਵਿਦਿਆਰਥੀਆਂ ਦੀ ਜ਼ਬਰਦਸਤ ਅਦਾਕਾਰੀ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਪ੍ਰੇਰਕ ਸ਼ਬਦਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।
ਮਿਸਟਰ ਧ੍ਰੁਵਦਿੱਤਿਆ ਭਗਵਾਨਾਨੀ, ਇਕ ਪ੍ਰਸਿੱਧ ਅਭਿਨੇਤਾ ਜਿਹੜੇ ਫਾਈਟ, ਦ ਗ੍ਰੇ ਅਤੇ ਵੈੱਬ ਸਰੀਜ਼ ਡੈਮੇਜਡ ਵਿੱਚ ਆਪਣੇ ਕਿਰਦਾਰਾਂ ਲਈ ਮਸ਼ਹੂਰ ਹਨ ਉਹਨਾਂ ਨੇ ਵੀ ਬੱਚਿਆਂ ਦੇ ਉਤਸਾਹ ਨੂੰ ਦੇਖਦੇ ਹੋਏ ਉਹਨਾਂ ਦਾ ਮਾਰਗ ਦਰਸ਼ਨ ਕੀਤਾ।
ਇਸ ਪ੍ਰੋਗਰਾਮ ਵਿਚ ਕਈ ਮਾਣਯੋਗ ਮਹਿਮਾਨਾਂ, ਮਾਪੇ, ਦਾਦਾ-ਦਾਦੀ ਅਤੇ ਪਰਿਵਾਰਕ ਮੈਂਬਰ ਦੀ ਮੌਜੂਦਗੀ ਨੇ ਬੱਚਿਆਂ ਦਾ ਉਤਸਾਹ ਵਧਾਇਆ।
ਡੀ.ਪੀ.ਐਸ. ਰਾਜਪੁਰਾ ਦੀ ਪ੍ਰੋ-ਵਾਈਸ ਚੇਅਰਪ੍ਰਸਨ ਡਾ. ਗੁਨਮੀਤ ਬਿੰਦਰਾ ਨੇ ‘ਦ ਲਾਇਨ ਕਿੰਗ “ਦੀ ਸਫਲਤਾ ਬਾਰੇ ਆਪਣੀਆਂ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਕਿਹਾ “ਇਸ ਪ੍ਰਦਰਸ਼ਨ ਨੇ ਸਾਡੇ ਵਿਦਿਆਰਥੀਆਂ ਅਤੇ ਸਟਾਫ਼ ਦੀ ਮਹਾਨ ਪ੍ਰਤਿਭਾ ਅਤੇ ਸਮਰਪਣ ਨੂੰ ਬਹੁਤ ਖੂਬਸੂਰਤੀ ਨਾਲ ਦਰਸਾਇਆ। ਇਹ ਡੀ.ਪੀ.ਐਸ ਰਾਜਪੁਰਾ ਪਰਿਵਾਰ ਲਈ ਗੌਰਵਮਈ ਪਲ ਹੈ। ਉਹਨਾਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਦੀ ਤੁਲਨਾ ਦੂਸਰਿਆਂ ਬੱਚਿਆਂ ਨਾਲ ਨਾ ਕਰਨ।। ਉਹਨਾਂ ਨੇ ਮਾਪਿਆਂ, ਅਧਿਆਪਕਾਂ ਅਤੇ ਸਾਰੇ ਮਾਣਯੋਗ ਅਤਿਥੀਆਂ ਦਾ ਧੰਨਵਾਦ ਕੀਤਾ ।
ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਗੀਤਿਕਾ ਚੰਦਰਾ ਨੇ ਪ੍ਰੋਗਰਾਮ ਦੀ ਸਫਲਤਾ ਤੇ ਸਾਰਿਆਂ ਦੇ ਜੋਸ਼ ਅਤੇ ਉਤਸਾਹ ਦੀ ਪ੍ਰਸੰਸਾ ਕੀਤੀ।