ਰਾਜਪੁਰਾ, 24 ਮਾਰਚ
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿੱਚ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ, ਡਾ. ਮਨਦੀਪ ਸਿੰਘ, ਪ੍ਰੋ. ਵੰਦਨਾ ਗੁੱਪਤਾ ਦੀ ਅਗਵਾਈ ਵਿੱਚ ਅਤੇ ਪ੍ਰੋਗਰਾਮ ਅਫਸਰ ਪ੍ਰੋ. ਅਵਤਾਰ ਸਿੰਘ, ਡਾ. ਗੁਰਜਿੰਦਰ ਸਿੰਘ ਅਤੇ ਡਾ. ਗਗਨਦੀਪ ਕੌਰ ਦੀ ਦੇਖ ਰੇਖ ਹੇਠ ਕਾਲਜ ਦੇ ਐਨ. ਐਸ. ਐਸ., ਰੈੱਡ ਕਰਾਸ ਅਤੇ ਰੈੱਡ ਰਿਬਨ ਕਲੱਬ ਦੇ ਲਗਭਗ 30 ਵਲੰਟੀਅਰਾਂ ਲਈ ਹਿਮਾਚਲ ਪ੍ਰਦੇਸ ਦਾ ਚਾਰ ਦਿਨ ਦਾ ਸਲਾਨਾ ਟੂਰ ਅਤੇ ਟ੍ਰੈਕਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਅਫਸਰਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਲੰਟੀਅਰਾਂ ਨੂੰ ਹਿਮਾਚਲ ਪ੍ਰਦੇਸ ਦੀਆਂ ਵੱਖ ਵੱਖ ਇਤਿਹਾਸਕ ਅਤੇ ਰਮਣੀਕ ਥਾਵਾਂ ਸ੍ਰੀ ਅਨੰਦਪੁਰ ਸਾਹਿਬ, ਸੋਭਾ ਸਿੰਘ ਆਰਟ ਗੈਲਰੀ ਅੰਧਰੇਟਾ, ਜਿੱਥੇ ਵਲੰਟੀਅਰਾਂ ਨੂੰ ਭਾਰਤ ਦੇ ਮਹਾਨ ਆਰਟਿਸ਼ਟ ਦੁਆਰਾ ਬਣਾਈਆਂ ਕਲਾ ਕ੍ਰਿਤੀਆਂ ਦਿਖਾਈਆਂ ਗਈਆਂ। ਇਸਦੇ ਨਾਲ ਹੀ ਵਲੰਟੀਅਰਾਂ ਨੂੰ ਪਾਲਮਪੁਰ ਚਾਹ ਦੇ ਬਾਗਾਂ ਦਾ ਦੌਰਾ ਕਰਵਾਇਆ ਗਿਆ।, ਇਸੇ ਦੌਰਾਨ ਵਾਰ ਮੈਮੋਰੀਅਲ ਧਰਮਸ਼ਾਲਾ, ਮਕਲੌਡਗੰਜ ਬੋਧੀ ਮੰਦਰ ਅਦਿ ਦਾ ਦੌਰਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਹੀ ਵਲੰਟੀਅਰਾਂ ਨੇ ਰਿਜਨਲ ਮਾਉਟ੍ਰੇਨਿੰਗ ਸੈਂਟਰ ਮਕਲੌਡਗੰਜ ਤੋਂ ਟਰਿਉਂਡ ਟ੍ਰੈਕ ਤਕ 20 ਕਿਲੋਮੀਟਰ ਦੀ ਟ੍ਰੈਕਿੰਗ ਕੀਤੀ। ਟ੍ਰੈਕਿੰਗ ਦੌਰਾਨ ਵਲੰਟੀਅਰਾਂ ਨੇ ਕੁਦਰਤੀ ਦ੍ਰਿਸ਼ਾਂ ਦਾ ਅਨੰਦ ਮਾਣਿਆ ਅਤੇ ਟ੍ਰਿਉਂਡ ਬਰਫਬਾਰੀ ਦੇ ਮਜੇ ਲਏ। ਇਹ ਕੈਂਪ ਵਲੰਟੀਅਰਾਂ ਲਈ ਬੜਾ ਹੀ ਉਤਸ਼ਾਹ ਭਰਪੂਰ ਰਿਹਾ।