ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਦੇ ਡਿਪਟੀ ਗਵਰਨਰ ਐੱਮ ਰਾਜੇਸ਼ਵਰ ਰਾਓ ਨੇ ਡਿਜੀਟਲ ਕਰਜ਼ਿਆਂ ਵਿੱਚ ਆ ਰਹੀਆਂ ਸਮੱਸਿਆਵਾਂ ’ਤੇ ਧਿਆਨ ਦਿੱਤਾ। ਉਨ੍ਹਾਂ ਨੇ ਕੱਲ੍ਹ ਕਿਹਾ ਕਿ ਬੈਂਕ ਨੂੰ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ‘ਤੇ ਧਿਆਨ ਦੇਣ ਦੀ ਲੋੜ ਹੈ। ਉਸ ਦਾ ਕਹਿਣਾ ਹੈ ਕਿ ਬੈਂਕ ਗਾਹਕਾਂ ਨੂੰ ਕਰਜ਼ਾ ਤਾਂ ਦੇ ਰਿਹਾ ਹੈ ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਧਿਆਨ ਨਹੀਂ ਦੇ ਰਿਹਾ।
FIBAC ਸਮਾਗਮ ਵਿੱਚ ਬੋਲਦਿਆਂ ਰਾਓ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਗਾਹਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਕੀਤਾ ਜਾਂਦਾ। ਬੈਂਕ ਨੂੰ ਗਾਹਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਸ ਦਾ ਕਹਿਣਾ ਹੈ ਕਿ ਬੈਂਕ ਵੱਲੋਂ ਦੇਸ਼ ਨੂੰ ਦਿੱਤੀ ਜਾਂਦੀ ਸੇਵਾ ‘ਤੇ ਉਸ ਨੂੰ ਮਾਣ ਹੈ ਪਰ ਜਿੱਥੇ ਗਾਹਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਉੱਥੇ ਇਹ ਬਹੁਤ ਅਜੀਬ ਲੱਗਦਾ ਹੈ।
ਰਾਓ ਅਨੁਸਾਰ ਬੈਂਕਾਂ ਦੇ ਬੋਰਡਾਂ ਨੂੰ ਗਾਹਕਾਂ ਦੀਆਂ ਸ਼ਿਕਾਇਤਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਬੈਂਕ ਸਾਈਬਰ ਸੁਰੱਖਿਆ ਵੱਲ ਧਿਆਨ ਦੇਣ
ਬੈਂਕਾਂ ਨੂੰ ਹਾਈਪਰ-ਪਰਸਨਲਾਈਜ਼ਡ ਤੇ ਟੈਕ-ਬੈਂਕਿੰਗ ਮਾਹੌਲ ਵਿੱਚ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਸਾਈਬਰ ਧੋਖਾਧੜੀ ਦੀ ਰੋਕਥਾਮ ‘ਤੇ ਧਿਆਨ ਦੇਣ ਦੀ ਲੋੜ ਹੈ। ਡਿਜੀਟਲ ਲੋਨ ‘ਚ ਧੋਖਾਧੜੀ ਵਰਗੇ ਮਾਮਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਹ ਇੱਕ ਕਿਸਮ ਦਾ ਡਾਰਕ ਪੈਟਰਨ ਹੈ। ਅਜਿਹੇ ‘ਚ ਬੈਂਕ ਨੂੰ ਡਿਜ਼ਾਈਨ ਇੰਟਰਫੇਸ ਤੇ ਰਣਨੀਤੀ ‘ਤੇ ਵੀ ਧਿਆਨ ਦੇਣ ਦੀ ਲੋੜ ਹੈ।
ਕਈ ਵਾਰ ਗਾਹਕ ਇੰਸਟੈਂਟ ਲੋਨ ਦੀ ਉੱਚ ਕੀਮਤ ਵਿੱਚ ਫਸ ਜਾਂਦੇ ਹਨ। ਅਜਿਹੇ ‘ਚ ਬੈਂਕ ਨੂੰ ਇਸ ‘ਤੇ ਵੀ ਧਿਆਨ ਦੇਣ ਦੀ ਲੋੜ ਹੈ।