ਮਹਿਲਾ ਮਿਲਟਰੀ ਪੁਲਿਸ ਲਈ ‘ਅਗਨੀਵੀਰ’ ਜਨਰਲ ਡਿਊਟੀ ਦੀ ਚੋਣ ਲਈ ਜਲੰਧਰ ਕੈਂਟ ਵਿੱਚ ਮਹਿਲਾ ਭਰਤੀ ਰੈਲੀ ਮੰਗਲਵਾਰ ਨੂੰ ਸ਼ੁਰੂ ਕਰਾਈ ਗਈ।
ਕੁੱਲ 2,665 ਮਹਿਲਾ ਉਮੀਦਵਾਰਾਂ ਨੇ ਭਰਤੀ ਲਈ ਆਪਣੇ ਆਪ ਨੂੰ ਰਜਿਸਟਰ ਕਰਵਾਇਆ, ਜਿਨ੍ਹਾਂ ਵਿੱਚੋਂ 514 ਮਹਿਲਾ ਉਮੀਦਵਾਰਾਂ ਨੂੰ ਕੌਮਨ ਏੰਟਰੇਂਸ ਪ੍ਰੀਖਿਆ (CEE) ਦੇ ਆਯੋਜਨ ਤੋਂ ਬਾਅਦ ਸ਼ਾਰਟਲਿਸਟ ਕੀਤਾ ਗਿਆ ਸੀ। ਮੰਗਲਵਾਰ ਦੀ ਭਰਤੀ ਰੈਲੀ ਵਿੱਚ ਕੁੱਲ 358 ਮਹਿਲਾ ਉਮੀਦਵਾਰਾਂ ਨੇ ਹਿੱਸਾ ਲਿਆ।