ਨਵੀਂ ਦਿੱਲੀ : LIC Scheme for Children । ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਭਾਰਤ ਦੇ ਹਰ ਨਾਗਰਿਕ ਨੂੰ ਬੀਮੇ ਦੀ ਪੇਸ਼ਕਸ਼ ਕਰਦੀ ਹੈ, ਚਾਹੇ ਕੋਈ ਵੀ ਸ਼੍ਰੇਣੀ ਜਾਂ ਉਮਰ ਹੋਵੇ। ਜੇਕਰ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਬੀਮਾ ਦੀ ਤਲਾਸ਼ ਕਰ ਰਹੇ ਹੋ, ਤਾਂ LIC ਨਿਊ ਚਿਲਡਰਨ ਮਨੀ ਬੈਕ ਪਲਾਨ ਇੱਕ ਚੰਗਾ ਵਿਕਲਪ ਹੋ ਸਕਦਾ ਹੈ।
ਕੀ ਹੈ ਯੋਗਤਾ ?
ਇਹ ਬੀਮਾ ਇਕ ਅਜਿਹੀ ਨਿਵੇਸ਼ ਯੋਜਨਾ ਹੈ ਜੋ ਤੁਹਾਡੇ ਬੱਚਿਆਂ ਦੇ ਚੰਗੇ ਭਵਿੱਖ ‘ਚ ਮਦਦ ਕਰ ਸਕਦੀ ਹੈ। ਇਹ ਬੀਮਾ 0 ਤੋਂ 12 ਸਾਲ ਦੀ ਉਮਰ ਦੇ ਬੱਚੇ ਦੇ ਦਾਦਾ-ਦਾਦੀ ਜਾਂ ਮਾਤਾ-ਪਿਤਾ ਵੱਲੋਂ ਖਰੀਦਿਆ ਜਾ ਸਕਦਾ ਹੈ।
ਕੀ ਹਨ ਇਸ ਬੀਮੇ ਦੀਆਂ ਵਿਸ਼ੇਸ਼ਤਾਵਾਂ ?
ਇਹ ਬੀਮਾ ਯੋਜਨਾ ਇਕ ਸਮੇਂ ‘ਚ ਇੱਕ ਵਿਅਕਤੀ ਲਈ ਲਾਜ਼ਮੀ ਤੌਰ ‘ਤੇ ਕਵਰ ਕਰਨ ਯੋਗ ਹੈ ਤੇ ਵੱਡੇ ਹੋਣ ਵਾਲੇ ਬੱਚਿਆਂ ਲਈ ਇਕ ਨਾਨ-ਲਿੰਕਡ ਮਨੀ ਬੈਕ ਯੋਜਨਾ ਹੈ।
ਇਹ ਬੀਮਾ ਸਰਵਾਈਵਲ ਬੈਨੀਫਿਟ ( Suvival Benefit), ਪਰਿਪੱਕਤਾ ਬੈਨੀਫਿਟ (Maturity Benefit) ਤੇ ਡੈੱਥ ਬੈਨੀਫਿਟ (Death Benefit) ਦੇ ਨਾਲ ਆਉਂਦਾ ਹੈ।
ਕੀ ਹੈ ਮੈਚਿਓਰਟੀ ਪੀਰੀਅਡ ?
ਇਹ ਬੀਮਾ ਵੱਡੇ ਹੋ ਰਹੇ ਬੱਚੇ ਦੇ 25ਵੇਂ ਸਾਲ ‘ਚ ਪਰਿਪੱਕ ਹੋਵੇਗਾ। ਮੰਨ ਲਓ ਕਿ ਇਕ ਬੱਚਾ 9 ਸਾਲ ਦਾ ਹੈ ਤੇ ਉਹ 9 ਸਾਲ ਦੀ ਉਮਰ ‘ਚ ਬੀਮਾ ਲੈਂਦਾ ਹੈ ਤਾਂ ਉਸਦਾ ਬੀਮਾ 25-9 ਯਾਨੀ 16 ਸਾਲ ਬਾਅਦ ਮੈਚਿਓਰ ਹੋ ਜਾਵੇਗਾ। ਇਹ ਬੀਮਾ ਖਰੀਦ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਵਾਪਸ ਕੀਤਾ ਜਾ ਸਕਦਾ ਹੈ।
ਕਿਵੇਂ ਹੋਵੇਗਾ ਪ੍ਰੀਮੀਅਮ ਦਾ ਭੁਗਤਾਨ ?
ਤੁਸੀਂ ਆਪਣੀ ਸਹੂਲਤ ਅਨੁਸਾਰ ਸਾਲਾਨਾ, ਛਿਮਾਹੀ, ਤਿਮਾਹੀ ਜਾਂ ਮਾਸਿਕ ਆਧਾਰ ‘ਤੇ ਇਸ ਬੀਮੇ ਦੇ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਬੀਮਾਯੁਕਤ ਵਿਅਕਤੀ ਇਸ ਸਕੀਮ ਤੋਂ ਕਰਜ਼ਾ ਵੀ ਲੈ ਸਕਦਾ ਹੈ।
ਕੀ ਹਨ ਇਸ ਬੀਮੇ ਦੇ ਫਾਇਦੇ?
ਸਰਵਾਈਵਲ ਬੈਨੀਫਿਟ: ਜਦੋਂ ਬੀਮਿਤ ਵਿਅਕਤੀ ਇਕ ਨਿਸ਼ਚਿਤ ਉਮਰ ਹੱਦ ਤਕ ਪਹੁੰਚ ਜਾਂਦਾ ਹੈ ਤਾਂ ਮੂਲ ਬੀਮੇ ਦੀ ਰਕਮ ਦੇ 20 ਪ੍ਰਤੀਸ਼ਤ ਦੇ ਬਰਾਬਰ ਇਕ ਸਰਵਾਈਵਲ ਲਾਭ ਦਾ ਭੁਗਤਾਨ ਕੀਤਾ ਜਾਵੇਗਾ।
ਮੈਚਿਓਰਟੀ ਬੈਨੀਫਿਟ: ਬੀਮੇ ਦੀ ਰਕਮ ਦੇ ਬਰਾਬਰ ਪਰਿਪੱਕਤਾ ਲਾਭ ਤੇ ਇਸ ਮਿਆਦ ਦੌਰਾਨ ਕਮਾਏ ਗਏ ਸਾਰੇ ਬੋਨਸ ਦਾ ਭੁਗਤਾਨ ਕੀਤਾ ਜਾਵੇਗਾ।
ਡੈੱਥ ਬੈਨੀਫਿਟ: ਜੇਕਰ ਕੁਝ ਮੰਦਭਾਗੇ ਹਾਲਾਤ ‘ਚ ਪਾਲਿਸੀ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਭੁਗਤਾਨ ਯੋਗ ਰਕਮ ਮੌਤ ਬੋਨਸ ਸਮੇਤ ਪੂਰੀ ਬੀਮੇ ਦੀ ਰਕਮ ਹੋਵੇਗੀ।