Chief Editor : D.S. Kakar, Abhi Kakkar

Google search engine
HomePunjabNIA ਵੱਲੋਂ ਪੰਜਾਬ 'ਚ ਛਾਪੇਮਾਰੀ, ਖਾਲਿਸਤਾਨੀ ਗਤੀਵਿਧੀਆਂ ਖਿਲਾਫ ਲਿਆ ਐਕਸ਼ਨ

NIA ਵੱਲੋਂ ਪੰਜਾਬ ‘ਚ ਛਾਪੇਮਾਰੀ, ਖਾਲਿਸਤਾਨੀ ਗਤੀਵਿਧੀਆਂ ਖਿਲਾਫ ਲਿਆ ਐਕਸ਼ਨ

ਮੋਗਾ, 22 ਨਵੰਬਰ 2023 – ਅੱਜ ਤੜਕਸਾਰ ਸਵੇਰ 5 ਵਜੇ ਦੇ ਕਰੀਬ ਐਨ ਆਈ ਏ ਦੀ ਟੀਮ ਵਲੋਂ ਲੁਧਿਆਣਾ ਦੇ ਪਿੰਡ ਭੈਰੋਮੂੰਨਾ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਐਨ ਆਈ ਏ ਟੀਮ ਵੱਲੋਂ ਸਾਬਕਾ ਸਰਪੰਚ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਸਾਬਕਾ ਸਰਪੰਚ ਦੇ ਦੋ ਲੜਕੇ ਹਨ ਜਿਨ੍ਹਾਂ ਵਿੱਚੋਂ ਇਕ ਲੜਕਾ ਵਿਦੇਸ਼ ਵਿੱਚ ਹੈ ਅਤੇ ਉਹ ਕਿਸਾਨ ਮੋਰਚੇ ਵਿੱਚ ਸਰਗਰਮ ਰਿਹਾ। ਪਿੰਡ ਦੇ ਘਰ ਵਿੱਚ ਸਾਬਕਾ ਸਰਪੰਚ ਦਾ ਇਕ ਲੜਕਾ ਅਤੇ ਉਸ਼ ਦੀ ਪਤਨੀ ਅਤੇ ਵਿਦੇਸ਼ ਰਹਿਣ ਵਾਲੇ ਲੜਕੇ ਦੇ ਬੱਚੇ ਅਤੇ ਪਤਨੀ ਰਹਿੰਦੇ ਹਨ ਜਿਨ੍ਹਾਂ ਤੋਂ ਐਨ ਆਈ ਏ ਦੀ ਟੀਮ ਲਗਾਤਾਰ ਪੁੱਛ ਗਿੱਛ ਕਰ ਰਹੀ ਹੈ।

ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ‘ਚ ਅੱਜ ਸਵੇਰੇ ਤੜਕਸਾਰ ਐੱਨਆਈਏ ਦੀ ਟੀਮ ਨੇ ਗੁਰਲਾਭ ਸਿੰਘ ਦੇ ਘਰ ਛਾਪੇਮਾਰੀ ਕੀਤੀ। ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ।ਹਰਪ੍ਰੀਤ ਕੌਰ ਦੇ ਮੁਤਾਬਕ ਉਹ ਆਪਣੇ ਪਤੀ ਦਾ ਪੇਜ਼ ਚਲਾਉਂਦੀ ਹੈ ਅਤੇ ਪੰਜਾਬ ਦੇ ਹੱਕ ਦੀ ਗੱਲ ਕਰਦੀ ਹੈ। ਉਨ੍ਹਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਗਿਆ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੁਰਲਾਭ ਸਿੰਘ ਦਾ ਖ਼ਾਲਿਸਤਾਨੀਆਂ ਨਾਲ ਸੰਪਰਕ ਹੈ ਅਤੇ ਕਿਸੇ ਫੰਡਿੰਗ ਨੂੰ ਲੈ ਕੇ ਐੱਨਆਈਏ ਦੀ ਟੀਮ ਵੱਲੋਂ ਉਸ ਦੇ ਘਰ ਛਾਪੇਮਾਰੀ ਕੀਤੀ ਗਈ ਹੈ ।ਟੀਮ ਵੱਲੋਂ ਪਰਿਵਾਰ ਦੇ ਮੋਬਾਇਲ ਅਤੇ ਹੋਰ ਦਸਤਾਵੇਜ਼ ਖੰਗਾਲੇ ਜਾ ਰਹੇ ਹਨ।

ਅੰਮ੍ਰਿਤਪਾਲ ਸਿੰਘ ਦੇ ਸਾਥੀ ਦੇ ਘਰ NIA ਦਾ ਛਾਪਾ

ਬਟਾਲਾ ‘ਚ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ ਵਿੱਚ ਐਨਆਈਏ ਦੀ ਟੀਮ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਕ੍ਰਿਪਾਲ ਸਿੰਘ ਦੇ ਘਰ ਛਾਪਾ ਮਾਰਿਆ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ‘ਚ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਐਨਆਈਏ ਦੀ ਟੀਮ ਨੇ ਕ੍ਰਿਪਾਲ ਸਿੰਘ ਦੇ ਘਰ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਹੈ। ਫਿਲਹਾਲ ਟੀਮ ਵੱਲੋਂ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਟੀਮ ਦੀ ਜਾਂਚ ਅਜੇ ਵੀ ਜਾਰੀ ਹੈ।

ਪਿਛਲੇ ਸਮੇਂ ਤੋਂ ਐਨਆਈਏ ਪੰਜਾਬ ਵਿੱਚ ਕਾਫੀ ਸਰਗਰਮ ਹੈ। ਕੇਂਦਰੀ ਏਜੰਸੀ ਖਾਲਿਸਤਾਨੀ ਗਤੀਵਿਧੀਆਂ ਖਿਲਾਫ ਐਕਸ਼ਨ ਮੋਡ ਵਿੱਚ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments