Chief Editor : D.S. Kakar, Abhi Kakkar

Google search engine
HomePunjabਵੋਟਾਂ ਤੋਂ ਬਾਅਦ ਹੁਣ ਰਾਸ਼ਨ ਚੋਰੀ? ਧਮੋਲੀ ਦਾ ਬੀਜੇਪੀ ‘ਤੇ ਵਾਰ |...

ਵੋਟਾਂ ਤੋਂ ਬਾਅਦ ਹੁਣ ਰਾਸ਼ਨ ਚੋਰੀ? ਧਮੋਲੀ ਦਾ ਬੀਜੇਪੀ ‘ਤੇ ਵਾਰ | DD Bharat

ਅੱਜ ਪਿੰਡ ਉਕਸੀ ਸੈਣੀਆਂ ਵਿਖੇ  ਇਕ ਮੀਟਿੰਗ ਸਰਪੰਚ ਜੋਗਾ ਸਿੰਘ, ਲਖਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਹੋਈ ।ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਬੋਲਦਿਆਂ ਕਿਹਾ ਕੀ ਭਾਜਪਾ ਵੋਟਾਂ ਚੋਰੀ ਕਰਨ ਤੋਂ ਬਾਅਦ ਹੁਣ ਰਾਸ਼ਨ ਚੋਰੀ ਕਰਨ ਦੀ ਤਿਆਰੀ ਕਰ ਰਹੀ ਹੈ ਉਨਾਂ ਕਿਹਾ ਕਿ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਵਾਸੀਆਂ ਨੂੰ ਵਿਸ਼ਵਾਸ ਭਰੋਸਾ ਦਿਵਾਉਂਦੀ ਚਿੱਠੀ ਲੈ ਕੇ ਆਏ ਹਨ ਕਿ ਭਗਵੰਤ ਮਾਨ ਜੀ ਕਿਸੇ ਦਾ ਰਾਸ਼ਨ ਭਾਜਪਾ ਨੂੰ ਚੋਰੀ ਨਹੀਂ ਕਰਨ ਦੇਣਗੇ । ਭਗਵੰਤ ਮਾਨ ਸਰਕਾਰ ਆਮ ਲੋਕਾਂ ਨਾਲ ਖੜੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿਰੁੱਧ ਵੱਡੀ ਸਾਜਿਸ਼ ਘੜ ਰਹੀ ਹੈ । ਕੇਂਦਰ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਪੰਜਾਬ ਦੇ 55 ਲੱਖ ਲੋਕਾਂ ਦਾ ਮੁਫਤ ਰਾਸ਼ਨ ਬੰਦ ਕਰ ਦਿੱਤਾ ਜਾਵੇ l ਤੁਹਾਡਾ ਨਾਮ ਵੀ ਉਸ ਸੂਚੀ ਵਿੱਚ ਹੈ ਹੁਣ ਤੱਕ ਪੰਜਾਬ ਦੇ 1.53 ਲੱਖ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਹੈ, ਪਰ ਭਾਜਪਾ ਸਰਕਾਰ ਨੇ 55 ਲੱਖ ਲੋਕਾਂ ਦੀ ਇਹ ਸਹੂਲਤ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ l ਹਰੇਕ ਤਿੰਨ  ਗਰੀਬ ਪਰਿਵਾਰਾਂ ਵਿਚੋਂ ਇਕ ਦਾ ਰਾਸ਼ਨ ਖੋਹਿਆ ਜਾ ਰਿਹਾ ਹੈ । ਇਹ ਸਿਰਫ ਸਰਕਾਰੀ ਫੈਸਲਾ ਨਹੀਂ ਹੈ, ਇਹ ਪੰਜਾਬ ਦੇ ਗਰੀਬਾਂ ,ਮਜਦੂਰਾਂ, ਕਿਸਾਨਾਂ ਅਤੇ ਆਮ ਪਰਿਵਾਰਾਂ ਦੀਆਂ ਥਾਲੀਆਂ ਤੇ ਸਿੱਧਾ ਹਮਲਾ ਹੈ l ਭਾਜਪਾ ਦੀ ਇਹ ਸਾਜਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ l ਇਸ ਮੌਕੇ ਦਿਨੇਸ਼ ਮਹਿਤਾ, ਹਰਦੀਪ ਸਿੰਘ ਟਿੰਕੂ, ਹਰਦੇਵ ਸਿੰਘ, ਜਗਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਭਗਵਾਨ ਸਿੰਘ, ਰਣਜੀਤ ਸਿੰਘ, ਚਰਨਜੀਤ ਸਿੰਘ, ਜਗਜੀਤ ਸਿੰਘ,  ਕੁਲਵਿੰਦਰ ਸਿੰਘ, ਮੋਹਨ ਸਿੰਘ ਤੋੰ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments