ਰਾਜਪੁਰਾ, 26 ਮਾਰਚ ,2025 ਦਿੱਲੀ ਪਬਲਿਕ ਸਕੂਲ ਰਾਜਪੁਰਾ ਨੇ ਆਪਣੇ ਨੌਜਵਾਨ ਵਿਦਿਆਰਥੀਆਂ ਦੇ ਪ੍ਰੇਪ ਤੋ ਗ੍ਰੇਡ 1 ਵਿਚ ਪਰਵੇਸ਼ ਦੇ ਮੌਕੇ ਤੇ ਇੱਕ ਭਾਵਪੂਰਨ ਗਰੈਜੂਏਸ਼ਨ ਦਿਵਸ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੇ ਵਿੱਚ ਮਾਪੇ ਅਤੇ ਦਾਦਾ ਦਾਦੀ ਸ਼ਾਮਿਲ ਹੋਏ, ਜੋ ਆਪਣੇ ਬੱਚਿਆਂ ਦੀ ਵਿਸ਼ੇਸ਼ ਉਪਲਬਧੀ ਨੂੰ ਦੇਖਣ ਦੇ ਲਈ ਉਤਸਾਹਿਤ ਸਨ ।
ਪ੍ਰੋਗਰਾਮ ਦੀ ਸ਼ੁਰੂਆਤ ਇਕ ਰੂਹਾਨੀ ਪ੍ਰਾਰਥਨਾ ਅਤੇ ਸਰਸਵਤੀ ਵੰਦਨਾ ਦੇ ਨਾਲ ਹੋਈ। ਇਸ ਤੋਂ ਬਾਅਦ ਅਕਾਦਮਿਕ ਸਾਲ ਵਿੱਚ ਵਿਦਿਆਰਥੀਆਂ ਦੀਆਂ ਉਪਲਬਧੀਆਂ ਦਾ ਵਰਣਨ ਕਰਦੇ ਹੋਏ ਸਲਾਨਾ ਰਿਪੋਰਟ ਪ੍ਰਸਤੁਤ ਕੀਤੀ ਗਈ। ਯੁਵਾ ਵਿਦਿਆਰਥੀਆਂ ਦੇ ਨਾਚ ਪ੍ਰਦਰਸ਼ਨ ਕੀਤਾ ਅਤੇ ਇੰਟਰੈਕਟਿਵ ਥਿੰਕ ਟੈਂਕ ਪ੍ਰਸ਼ਨਾ ਦੇ ਮਾਧਿਅਮ ਨਾਲ ਆਪਣੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜੋ ਉਹਨਾਂ ਦੇ ਉਤਸ਼ਾਹ ਅਤੇ ਕਾਬਲੀਅਤ ਨੂੰ ਦਰਸਾਉਂਦਾ ਹੈ।
ਡੀ.ਪੀ.ਐਸ ਰਾਜਪੁਰਾ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਗੀਤੀਕਾ ਚੰਦਰਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਪ੍ਰਗਤੀ ਅਤੇ ਉਪਲਬਧੀਆਂ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਮਾਪੇ ਆਪਣੇ ਬੱਚਿਆਂ ਦੇ ਆਤਮ ਵਿਸ਼ਵਾਸ ਅਤੇ ਅਕਾਦਮਿਕ ਪ੍ਰਗਤੀ ਦੇ ਵਧਦੇ ਕਦਮ ਦੇਖ ਕੇ ਖੁਸ਼ੀ ਨਾਲ ਝੂਮ ਉਠੇ।
ਇਸ ਸਮਾਗਮ ਦਾ ਅੰਤ ਗ੍ਰੈਜੂਏਟ ਨੌਜਵਾਨਾਂ ਦੁਆਰਾ ਦਿਲੋਂ ਧੰਨਵਾਦ ਕਰਨ ਦੇ ਨਾਲ ਹੋਇਆ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਦਾ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ।
ਡੀ.ਪੀ.ਐੱਸ. ਰਾਜਪੁਰਾ ਨੌਜਵਾਨ ਮਨਾਂ ਨੂੰ ਪਾਲਣ, ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸੁਨਹਿਰੇ ਭਵਿੱਖ ਲਈ ਤਿਆਰ ਕਰਨ ਲਈ ਵਚਨਬੱਧ ਹੈ।