ਨੋਇਡਾ, 08 ਨਵੰਬਰ 2023- ਸੱਪ ਦੇ ਜ਼ਹਿਰ ਨੂੰ ਪੇਵ ਪਾਰਟੀਆਂ ‘ਚ ਸਪਲਾਈ ਪਕਰਨ ਦੇ ਦੋਸ਼ ‘ਚ ਫਸੇ Bigg Boss OTT-2 ਜੇਤੂ ਐਲਵਿਸ਼ ਯਾਦਵ ਰਾਤ 2 ਵਜੇ ਸਾਥੀਆਂ ਨਾਲ ਨੋਇਡਾ ਦੇ ਕੋਤਵਾਲੀ ਸੈਕਟਰ-20 ‘ਚ ਪਹੁੰਚਿਆ। ਕੋਤਵਾਲੀ ਸੈਕਟਰ-20 ਦੀ ਪੁਲਿਸ ਨੇ ਉਸ ਕੋਲੋਂ ਪਾਰਟੀ ਅਤੇ ਦੋਸਤਾਂ ਦੇ ਕੁਨੈਕਸ਼ਨ ਬਾਰੇ ਪੁੱਛਿਆ। ਇਸ ਦੌਰਾਨ ਉਹ ਕਾਫੀ ਡਰਿਆ ਹੋਇਆ ਸੀ।
ਉਂਜ ਵਕੀਲਾਂ ਦੀ ਹਾਜ਼ਰੀ ਵਿਚ ਉਹ ਥੋੜ੍ਹੀ ਆਕੜ ਜ਼ਰੂਰ ਦਿਸ ਰਹੀ ਸੀ। ਇਸ ਮਾਮਲੇ ‘ਚ ਉਸ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਸਿਰੇ ਨੂੰ ਨਕਾਰ ਦਿੱਤਾ ਹੈ। ਸੱਪ ਦੇ ਜ਼ਹਿਰ ਅਤੇ ਸੱਪ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਪੁੱਛਣ ’ਤੇ ਬਿਆਨ ਦਰਜ ਕਰਵਾਏ ਅਤੇ ਕਰੀਬ ਪੰਜ ਵਜੇ ਉਹ ਆਪਣੇ ਵਕੀਲਾਂ ਨਾਲ ਵਾਪਸ ਚਲਾ ਗਿਆ। ਡੀਸੀਪੀ ਹਰੀਸ਼ ਚੰਦਰ ਦਾ ਕਹਿਣਾ ਹੈ ਕਿ ਪੁਲਿਸ ਹੁਣ ਉਸਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਏਗੀ।