ਪਠਾਨਕੋਟ, 09 ਨਵੰਬਰ 2023- ਅੱਜ ਵੀਰਵਾਰ ਸਵੇਰੇ 8 ਵਜੇ ਦੇ ਕਰੀਬ ਪਠਾਨਕੋਟ ਤੋਂ ਸੁਜਾਨਪੁਰ ਰੋਡ ‘ਤੇ ਇੱਕ ਸਕੂਲੀ ਬੱਚਿਆਂ ਨਾਲ ਭਰੀ ਬੱਸ ਦਾ ਟਾਇਰ ਸੜਕ ਕਿਨਾਰੇ ਟੋਏ ਵਿੱਚ ਪੈ ਜਾਣ ਕਰਕੇ ਬੱਸ ਪਲਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਨੰਬਰ ਪੀਬੀ 06 ਏ ਯੂ 0297 ਜੋ ਕਿ ਪਠਾਨਕੋਟ ਤੋਂ ਸਕੂਲੀ ਬੱਚੇ ਲੈ ਕੇ ਸੁਜਾਨਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਜਾ ਰਹੀ ਸੀ ਕਿ ਜਿਵੇਂ ਹੀ ਬੱਸ ਸ਼ਾਸਤਰੀ ਨਗਰ ਪੁਲ ਤੋਂ ਥੋੜੀ ਅੱਗੇ ਆਰਮੀ ਗੇਟ ਨੇੜੇ ਪਹੁੰਚੀ ਤਾਂ ਬੱਸ ਡਰਾਈਵਰ ਨੇ ਤੇਜ਼ੀ ਨਾਲ ਕੱਟ ਮਾਰਿਆ ਤੇ ਬੱਸ ਦਾ ਟਾਇਰ ਸੜਕ ਕਿਨਾਰੇ ਪਏ ਹੋਏ ਇੱਕ ਟੋਏ ਵਿੱਚ ਪੈ ਜਾਣ ਕਰਕੇ ਪਲਟ ਗਈ। ਰੱਬ ਦਾ ਸ਼ੁਕਰ ਰਿਹਾ ਕਿ ਇਸ ਹਾਦਸੇ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਚਾਲਕ ਸਮੇਤ ਸਾਰੇ ਬੱਚਿਆਂ ਨੂੰ ਰਾਹਗੀਰਾਂ ਨੇ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ।